ਜਿਵੇਂ ਜਗਤ-ਰਚਨਾ ਵਿਚ ਮਨੁੱਖ ਪ੍ਰਧਾਨ ਹਸਤੀ ਹੈ ਇਸੇ ਤਰ੍ਹਾਂ ਮਨੁੱਖੀ ਸਰੀਰ ਵਿਚ ਮਨ ਦਾ ਵਿਸ਼ੇਸ਼ ਅਸਥਾਨ ਹੈ । ਸਰੀਰ-ਗਡੀ ਦਾ 'ਮਨ' ਚਪਲ ਘੋੜਾ ਹੈ, ਜਿਸ ਦੀ ਦੌੜ ਦੇਸ-ਕਾਲ ਦੀਆਂ ਹੱਦਾਂ ਟਪ ਜਾਂਦੀ ਹੈ । ਮਨੁੱਖੀ ਵਿਕਾਸ ਵਿਚ ਮਨ ਦਾ ਵਿਸ਼ੇਸ਼ ਭਾਗ ਹੈ। ਮਨੁੱਖੀ ਸਰੀਰ ਦੇ ਸਾਰੇ ਗਿਆਨ ਅਤੇ ਕਰਮ-ਇੰਦਰੇ ਮਨ ਦੇ ਕਰਿੰਦੇ ਹਨ ਅਤੇ ਮਨ ਦੀ ਕਮਾਂਡ (ਅਰਦਲ) ਥਲੇ ਕੰਮ ਕਰਦੇ ਹਨ।
ਮਨ ਦੀ ਹਸਤੀ ਬਾਰੇ ਬੁਧੀ-ਜੀਵੀਆਂ ਨੇ ਬੜੀਆਂ ਕਿਆਸ-ਅਰਾਈਆਂ ਕੀਤੀਆਂ ਹਨ, ਪਰ ਗੁਰਬਾਣੀ ਵਿਚ ਮਨ ਬਾਰੇ ਜੋ ਯਥਾਰਥ ਗਿਆਨ ਪਾਪਤ ਹੁੰਦਾ ਹੈ ਉਹ ਇਸ ਪ੍ਰਕਾਰ ਹੈ :
ਇਹੁਮਨੁਸਕਤੀਇਹੁਮਨੁਸੀਉ॥ ਇਹੁਮਨੁਪੰਚਤਤਕੋਜੀਉ॥
ਇਹੁਮਨੁਲੇਜਉਉਨਮਨਿਰਹੈ ॥ ਤਉਤੀਨਿਲੋਕਕੀਬਾਤੈਕਹੈ ॥੩੩॥
[ਗਉੜੀ ਬਾਵਨ ਅਖਰੀ ਕਬੀਰ ਜੀ, ੩੪੨]
ਮਨ ਅਸਲ ਵਿਚ ਜੋਤਿ-ਸਰੂਪ ਹੈ। ਆਪਣੇ ਅਸਲੇ ਨਾਲ ਜੁੜਿਆ ਮਨ ਅਨੰਤ ਸ਼ਕਤੀਆਂ ਦਾ ਸੁਆਮੀ ਹੈ। ਪਰ ਮਾਇਆ ਦੇ ਪ੍ਰਬਲ ਪ੍ਰਭਾਵ ਥਲੇ ਆ ਕੇ ਮਾਇਆ ਦੇ ਨਸ਼ੇ ਕਾਰਨ ਇਸ ਦਾ ਦਿਮਾਗ ਵਿਗੜ ਜਾਂਦਾ ਹੈ:
ਭੂਲਿਓਮਨੁਮਾਇਆਉਰਝਾਇਓ ॥
[ਜੈਤਸਰੀ ਮ:੯]
ਮਾਇਕੀ ਪਦਾਰਥਾਂ ਦੇ ਫ਼ਜ਼ੂਲ ਚਸਕਿਆਂ ਵਿਚ ਫਸ ਕੇ ਆਪਣੀ ਸ਼ਕਤੀ ਵਿਅਰਥ ਗੁਆ ਦਿੰਦਾ ਹੈ:
ਮਦਿਮਾਇਆਕੈਭਇਓਬਾਵਰੋਸੂਝਤਨਹਕਛੁਗਿਆਨਾ ॥
ਪਰਧਨਪਰਦਾਰਾਸਿਉਰਚਿਓਬਿਰਥਾਜਨਮੁਸਿਰਾਵੈ ॥੧॥
[ਸੋਰਠਿ ਮ:੯]
ਮਨ ਦੀ ਭਟਕਣਾ ਦਾ ਮੂਲ ਕਾਰਨ ਇਹ ਹੈ ਕਿ ਮਨ ਤ੍ਰਿਸ਼ਨਾ ਦੀ ਸੰਗਤਿ ਵਿਚ ਵਸਦਾ ਹੈ, ਜੋ ਮਹਾਂ ਚੰਚਲ ਹੈ:
ਸਾਧੋਇਹੁਮਨੁਗਹਿਓਨਜਾਈ ॥
ਚੰਚਲਤ੍ਰਿਸਨਾਸੰਗਿਬਸਤੁਹੈਯਾਤੇਥਿਰੁਨਰਹਾਈ ॥੧॥ਰਹਾਉ॥
[ਗਉੜੀ ਮ: ੯]
ਤ੍ਰਿਸ਼ਨਾ ਦਾ ਹਦ-ਬੰਨਾ ਕੋਈ ਨਹੀਂ; ਜਿਉਂ ਜਿਉਂ ਪਦਾਰਥ ਪ੍ਰਾਪਤ ਹੁੰਦੇ ਹਨ ਇਹ ਬੁੱਝਣ ਦੀ ਬਜਾਏ ਹੋਰ ਮੱਚਦੀ ਹੈ । ਲੋਭ ਲਹਿਰ ਦਾ ਹਲਕਾਇਆ ਹੋਇਆ ਇਹ ਮਨ ਧਨ ਇਕੱਤਰ ਕਰਨ ਦੀ ਖ਼ਾਤਰ ਸ਼ੁਦਾਈਆਂ ਵਾਂਗ ਦਸਾਂ ਦਿਸ਼ਾਂ ਵਿਚ ਟੱਕਰਾਂ ਮਾਰਦਾ ਫਿਰਦਾ ਹੈ:
ਲੋਭਿਗ੍ਰਸਿਓਦਸਹੂਦਿਸਧਾਵਤਆਸਾਲਾਗਿਓਧਨਕੀ ॥੧॥ਰਹਾਉ॥
[ਆਸਾ ਮ:੯]
ਆਤਮਿਕ ਸੁਖ ਨੂੰ ਛੱਡ ਕੇ ਮਾਇਕੀ ਹੋਛੇ ਰਸਾਂ ਪਿਛੇ ਲੂਰ ਲੂਰ ਕਰੀ ਫਿਰਦਾ ਹੈ। ਜਣੇ ਖਣੇ ਦੀ ਤਾਬੇਦਾਰੀ ਕਰ ਕੇ ਆਪਣੇ ਆਪ ਨੂੰ ਹੌਲਾ ਤੇ ਜ਼ਲੀਲ ਕਰਦਾ ਹੈ:
ਸੁਖਕੈਹੇਤਿਬਹੁਤੁਦੁਖੁਪਾਵਤਸੇਵਕਰਤਜਨਜਨਕੀ ॥
ਦੁਆਰਹਿਦੁਆਰਿਸੁਆਨਜਿਉਡੋਲਤਨਹਸੁਧਰਾਮਭਜਨਕੀ ॥੧॥
[ਆਸਾ ਮ:੯]
ਮਨ ਦੀ ਭਟਕਣਾ ਦਾ ਦੂਜਾ ਕਾਰਨ "ਭਰਮ" ਹੈ:
ਸਗਲਜਨਮਭਰਮਹੀਭਰਮਖੋਇਓਨਹਅਸਥਿਰੁਮਤਿਪਾਈ ॥
[ਸੋਰਠਿ ਮ:੯]
ਭਰਮ ਇਹ ਕਿ: "ਰੱਬ ਪਤਾ ਨਹੀਂ ਹੈ ਕਿ ਨਹੀਂ, ਮਾਇਆ ਅਤੇ ਇਸ ਦੇ ਰਸ ਭੋਗਣ ਵਿਚ ਹੀ ਸੁਖ ਹੈ। ਰੂਹ ਕਿਹੜੀ ਕਿਸੇ ਦੇਖੀ ਹੈ, ਇਹ ਸਰੀਰ ਹੀ ਸਭ ਕੁਝ ਹੈ।" ਇਹ ਭਰਮ ਅਗਿਆਨਤਾ ਦੀ ਉਪਜ ਹੈ ਅਤੇ ਓਨੀ ਦੇਰ ਨਹੀਂ ਮਿਟ ਸਕਦਾ ਜਿੰਨੀ ਦੇਰ ਤਕ ਗਿਆਨ ਦੁਆਰਾ ਆਪਾ ਨਹੀਂ ਪਛਾਣਿਆ ਜਾਂਦਾ:
ਜਨਨਾਨਕਬਿਨੁਆਪਾਚੀਨੈਮਿਟੈਨਭ੍ਰਮਕੀਕਾਈ ॥੨॥੧॥
[ਧਨਾਸਰੀ ਮ:੯]
ਗਿਆਨ, ਗੁਰੂ ਤੋਂ ਬਗ਼ੈਰ ਪ੍ਰਾਪਤ ਨਹੀਂ ਹੁੰਦਾ। ਸੋ ਤੱਤ ਇਹ ਨਿਕਲਿਆ ਕਿ ਮਨ ਦੀ ਭਟਕਣਾ ਉਦੋਂ ਮੁਕਦੀ ਹੈ ਜਦੋਂ ਵਡੇ ਭਾਗਾਂ ਕਰਕੇ ਇਸ ਨੂੰ 'ਗੁਰੂ' ਮਿਲਦਾ ਹੈ ਅਤੇ ਗੁਰੂ ਪਾਸੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ:
ਕਲਮੈਮੁਕਤਿਨਾਮਤੇਪਾਵਤਗੁਰਯਹਭੇਦੁਬਤਾਵੈ ॥
ਭਗਤਿਬਿਨਾਸਹਸਾਨਹਚੂਕੈਗੁਰਇਹਭੇਦੁਬਤਾਵੈ ॥੧॥ ਰਹਾਉ ॥
[ਬਿਲਾਵਲੁ ਮਃ ੯]
ਨਾਮ-ਸਿਮਰਨ ਦੀ ਬਰਕਤ ਨਾਲ ਗਿਆਨ ਪ੍ਰਚੰਡ ਹੁੰਦਾ ਹੈ ਤੇ ਭਰਮ ਦੇ ਛੌੜ ਕਟੇ ਜਾਂਦੇ ਹਨ; ਦੁਰਮਤਿ ਦੀ ਮੈਲ ਉਤਰ ਜਾਂਦੀ ਹੈ ਅਤੇ ਮਨ ਨਿਰਮਲ ਹੋ ਜਾਂਦਾ ਹੈ:
ਜਬਹੀਸਰਨਿਸਾਧਕੀਆਇਓਦੁਰਮਤਿਸਗਲਬਿਨਾਸੀ ॥
[ਸੋਰਠਿ ਮ:੯]
ਇਕ ਤਾਂ ਪਿਛਲੇ ਜਨਮਾਂ/ਜੂਨਾਂ ਦੇ ਸੰਸਕਾਰਾਂ ਕਾਰਨ ਅਤੇ ਦੂਜੇ ਮਾਇਆ ਦੇ ਪ੍ਰਬਲ ਪ੍ਰਭਾਵ ਕਾਰਨ ਮਨ ਅਮੋੜ ਅਤੇ ਅਵੈੜਾ ਵਿਚਰਦਾ ਰਿਹਾ । ਬਥੇਰੇ ਜਤਨ ਕੀਤੇ, ਪਰ ਜਿਵੇਂ ਕੁੱਤੇ ਦੀ ਪੂਛਲ ਸੌ ਵਰ੍ਹੇ ਨਲਕੀ ਵਿਚ ਰਖਣ ਮਗਰੋਂ ਵੀ ਡਿੰਗੀ ਦੀ ਡਿੰਗੀ ਰਹਿੰਦੀ ਹੈ, ਮਨ ਦੇ ਵਿੰਗ-ਵਲ ਨਾ ਨਿਕਲੇ ਤੇ ਇਹ ਭਟਕਦਾ ਹੀ ਰਿਹਾ:
ਸੁਆਨਪੂਛਜਿਉਭਇਓਨਸੂਧਉਬਹੁਤੁਜਤਨੁਮੈਕੀਨਉ ॥
[ਸੋਰਠਿ ਮ: ੯]
ਪ੍ਰਭੂ ਦੀ ਮਿਹਰ ਦਾ ਸਦਕਾ ਸਤਿਗੁਰੂ ਮਿਲਿਆ, ਜਿਸ ਤੋਂ ਗੁਰਮਤਿ-ਨਾਮ ਦੀ ਪ੍ਰਾਪਤੀ ਹੋਈ:
ਮਾਈਮੈਧਨੁਪਾਇਓਹਰਿਨਾਮੁ ॥ ਮਨੁਮੇਰੋਧਾਵਨਤੇਛੂਟਿਓਕਰਿਬੈਠੋਬਿਸਰਾਮੁ ॥੧॥ ਰਹਾਉ ॥
ਮਾਇਆਮਮਤਾਤਨਤੇਭਾਗੀਉਪਜਿਓਨਿਰਮਲ ਗਿਆਨੁ ॥ ਲੋਭਮੋਹਏਹਪਰਸਿਨਸਾਕੈਗਹੀਭਗਤਿਭਗਵਾਨ ॥੧॥
ਜਨਮਜਨਮਕਾਸੰਸਾਚੂਕਾਰਤਨੁਨਾਮੁਜਬਪਾਇਆ ॥ ਤ੍ਰਿਸਨਾਸਕਲ ਬਿਨਾਸੀਮਨਤੇਨਿਜਸੁਖਮਾਹਿਸਮਾਇਆ ॥੨॥
[ਬਸੰਤੁ ਮਃ ੯]
ਨਾਮ ਦੀ ਛੂਹ ਲਗਣ ਸਾਰ ਮਨ ਦੀ ਜ਼ਹਿਰ ਸਾਰੀ ਨਿਕਲ ਗਈ। ਸ਼ਬਦ-ਨਾਦ ਵਿਚ ਮਸਤ ਹੋਇਆ ਮਨ ਸ੍ਵੈ-ਸਰੂਪ ਵਿਚ ਟਿਕ ਗਿਆ। ਟਿਕਾਅ ਵਿਚ ਅਨੁਭਵ ਜਾਗਿਆ ਤੇ ਮਨ ਜੋਤਿ ਸਰੂਪ ਹੋ ਗਿਆ। ਸੋ ਜਿਸ ਨੇ ਦਸੀਂ ਪਾਸੀਂ ਭਟਕਦੇ ਚੰਚਲ ਮਨ ਨੂੰ ਅਸਥਿਤ ਕਰ ਕੇ ਅਫੁਰ ਕਰ ਲਿਆ ਹੈ, ਅਸਲ ਵਿਚ ਮੁਕਤੀ ਉਸੇ ਮਨੁੱਖ ਦੀ ਸਮਝਣੀ ਚਾਹੀਦੀ ਹੈ:
ਚੰਚਲਮਨੁਦਹਦਿਸਿਕਉਧਾਵਤਅਚਲਜਾਹਿਠਹਰਾਨੋ ॥
ਕਹੁਨਾਨਕਇਹਬਿਧਿਕੋਜੋਨਰੁਮੁਕਤਿਤਾਹਿਤੁਮਮਾਨੋ ॥੨॥੩॥
[ਧਨਾਸਰੀ ਮ: ੯] [ਪੁਸਤਕ "ਸਟੀਕ ਬਾਣੀ ਸ੍ਰੀ ਗੁਰੂ ਤੇਗ ਬਹਾਦਰ"]
Just as, in the creation of the world, the human being is the foremost entity, in the same way within the human body, the mind holds a special place. The "mind" is like a restless horse of the body-chariot, whose run crosses the limits of space and time. In human development, the mind plays a vital role. All the sensory and action faculties of the human body are servants of the mind and function under its command.
Regarding the nature of the mind, intellectuals have made many speculations; however, the true understanding of the mind as obtained from Gurbani is as follows:
ਇਹੁਮਨੁਸਕਤੀਇਹੁਮਨੁਸੀਉ॥ ਇਹੁਮਨੁਪੰਚਤਤਕੋਜੀਉ॥
ਇਹੁਮਨੁਲੇਜਉਉਨਮਨਿਰਹੈ ॥ ਤਉਤੀਨਿਲੋਕਕੀਬਾਤੈਕਹੈ ॥੩੩॥
This mind is Shakti; this mind is Shiva. This mind is the life of the five elements.
When this mind is channeled, and guided to enlightenment, it can describe the secrets of the three worlds. ||33||
[Gauri Bavan Akhari, Kabir Ji, 342]
In its true essence, the mind is of the nature of Divine Light. When connected to its original source, the mind becomes the master of infinite powers. However, coming under the strong influence of Maya, and due to the intoxication of worldly illusion, its awareness becomes distorted.
ਭੂਲਿਓਮਨੁਮਾਇਆਉਰਝਾਇਓ ॥
My mind is deluded, entangled in Maya. [Jaitsari M:9]
Becoming entangled in the useless cravings for material objects, it wastes its power in vain.
ਮਦਿਮਾਇਆਕੈਭਇਓਬਾਵਰੋਸੂਝਤਨਹਕਛੁਗਿਆਨਾ ॥
ਪਰਧਨਪਰਦਾਰਾਸਿਉਰਚਿਓਬਿਰਥਾਜਨਮੁਸਿਰਾਵੈ ॥੧॥
He has gone insane with the wine of Maya, and does not understand even a bit of spiritual wisdom.
Engrossed in the wealth and women of others, his life passes away uselessly. ||1|| [Sorath M:9]
The root cause of the mind's wandering is that it dwells in the company of desire (craving), which is extremely restless.
ਸਾਧੋਇਹੁਮਨੁਗਹਿਓਨਜਾਈ ॥
ਚੰਚਲਤ੍ਰਿਸਨਾਸੰਗਿਬਸਤੁਹੈਯਾਤੇਥਿਰੁਨਰਹਾਈ ॥੧॥ਰਹਾਉ॥
Holy Saadhus: this mind cannot be restrained.
Fickle desires dwell with it, and so it cannot remain steady. ||1||Pause|| [Gauri M:9]
Desire has no limits; as more material things are obtained, instead of being satisfied, it only burns more intensely. Agitated by the waves of greed, this mind wanders like a mad person, colliding in all ten directions.
ਲੋਭਿਗ੍ਰਸਿਓਦਸਹੂਦਿਸਧਾਵਤਆਸਾਲਾਗਿਓਧਨਕੀ ॥੧॥ਰਹਾਉ॥
Engrossed in greed, running around in the ten directions, you hold to your hopes of wealth. ||1||Pause|| [Asa M:9]
Abandoning spiritual peace, it runs restlessly after the shallow pleasures of the material world. By submitting to just anyone and everyone, it degrades and humiliates itself.
ਸੁਖਕੈਹੇਤਿਬਹੁਤੁਦੁਖੁਪਾਵਤਸੇਵਕਰਤਜਨਜਨਕੀ ॥
ਦੁਆਰਹਿਦੁਆਰਿਸੁਆਨਜਿਉਡੋਲਤਨਹਸੁਧਰਾਮਭਜਨਕੀ ॥੧॥
For the sake of pleasure, you suffer such great pain, and you have to serve each and every person.
You wander from door to door like a dog, unconscious of the Lord's meditation. ||1|| [Asa M:9]
Another cause of the mind's wandering is "doubt" (delusion).
ਸਗਲਜਨਮਭਰਮਹੀਭਰਮਖੋਇਓਨਹਅਸਥਿਰੁਮਤਿਪਾਈ ॥
Deluded by doubt, I have wasted my whole life; I have not obtained a stable intellect. [Sorath M:9]
This delusion is such that: "Who knows whether God even exists or not? Happiness lies only in enjoying Maya and its pleasures. Who has ever seen the soul? This body alone is everything." This delusion arises from ignorance, and it cannot be removed until, through true knowledge, one comes to recognise one's own self.
ਜਨਨਾਨਕਬਿਨੁਆਪਾਚੀਨੈਮਿਟੈਨਭ੍ਰਮਕੀਕਾਈ ॥੨॥੧॥
O servant Nanak, without knowing one's own self, the moss of doubt is not removed. ||2||1|| [Dhanasri M:9]
True knowledge cannot be obtained without the Guru. Therefore, the essence is this: the wandering of the mind comes to an end when, by great good fortune, one meets the Guru and receives the gift of Naam from the Guru.
ਕਲਮੈਮੁਕਤਿਨਾਮਤੇਪਾਵਤਗੁਰਯਹਭੇਦੁਬਤਾਵੈ ॥
ਭਗਤਿਬਿਨਾਸਹਸਾਨਹਚੂਕੈਗੁਰਇਹਭੇਦੁਬਤਾਵੈ ॥੧॥ ਰਹਾਉ ॥
In this Dark Age of Kali Yuga, liberation comes from the Naam. The Guru has revealed this secret.
Without devotional worship, doubt is not dispelled; the Guru has revealed this secret. ||1||Pause|| [Bilaval M:9]
Through the blessing of Naam Simran, spiritual wisdom becomes powerful and radiant, and the knots of doubt are cut away. The impurity of misguided thinking is removed, and the mind becomes pure.
ਜਬਹੀਸਰਨਿਸਾਧਕੀਆਇਓਦੁਰਮਤਿਸਗਲਬਿਨਾਸੀ ॥
When I came to the Sanctuary of the Holy Saints, all my evil-mindedness was dispelled. [Sorath M:9]
On one hand, due to the impressions of past lives, and on the other, because of the strong influence of Maya, the mind remained stubborn and wayward. Many efforts were made, but just as a dog's tail remains crooked even if kept in a pipe for a hundred years, the twists and turns of the mind did not straighten, and it continued to wander.
ਸੁਆਨਪੂਛਜਿਉਭਇਓਨਸੂਧਉਬਹੁਤੁਜਤਨੁਮੈਕੀਨਉ ॥
Like a dog's tail, which will never straighten out, the mind will not change, no matter how many things are tried. [Sorath M:9]
By the grace of God, the True Guru was met, from whom Gurmat Naam was obtained.
ਮਾਈਮੈਧਨੁਪਾਇਓਹਰਿਨਾਮੁ ॥ ਮਨੁਮੇਰੋਧਾਵਨਤੇਛੂਟਿਓਕਰਿਬੈਠੋਬਿਸਰਾਮੁ ॥੧॥ ਰਹਾਉ ॥
ਮਾਇਆਮਮਤਾਤਨਤੇਭਾਗੀਉਪਜਿਓਨਿਰਮਲਗਿਆਨੁ ॥ ਲੋਭਮੋਹਏਹਪਰਸਿਨਸਾਕੈਗਹੀਭਗਤਿਭਗਵਾਨ ॥੧॥
ਜਨਮਜਨਮਕਾਸੰਸਾਚੂਕਾਰਤਨੁਨਾਮੁਜਬਪਾਇਆ ॥ ਤ੍ਰਿਸਨਾਸਕਲ ਬਿਨਾਸੀਮਨਤੇਨਿਜਸੁਖਮਾਹਿਸਮਾਇਆ ॥੨॥
O mother, I have gathered the wealth of the Lord's Name.
My mind is freed from running; it sits and rests. ||1||Pause||
Maya and attachment flee from the body; pure knowledge arises.
Greed and attachment cannot touch it; it holds the devotion of the Lord. ||1||
The doubt of birth after birth is dispelled when the jewel of Naam is obtained.
All thirst is destroyed; the mind abides in its own bliss. ||2|| [Basant M:9]
As soon as the touch of Naam was felt, all the poison of the mind was removed. Immersed in the resonance of the Shabad, the mind became absorbed in its true essence. In that state of stability, inner experience awakened, and the mind became one with the Divine Light. Therefore, the one who has steadied and stilled the restless mind that wanders in all ten directions — such a person alone should truly be understood as liberated.
ਚੰਚਲਮਨੁਦਹਦਿਸਿਕਉਧਾਵਤਅਚਲਜਾਹਿਠਹਰਾਨੋ ॥
ਕਹੁਨਾਨਕਇਹਬਿਧਿਕੋਜੋਨਰੁਮੁਕਤਿਤਾਹਿਤੁਮਮਾਨੋ ॥੨॥੩॥
The restless mind wanders in the ten directions — it needs to be pacified and restrained.
Says Nanak, whoever knows this technique is judged to be liberated. ||2||3||
[Dhanasri M:9] [From the Steek Bani Sri Guru Tegh Bahadur Ji]
With Guru Sahib's kirpa, this digitisation seva has been carried out by
Daas Bhupinder Singh (Dharam Parchar Lead – AKJ UK).
Daas humbly seeks forgiveness for any mistakes or shortcomings.