ਕਲਗ਼ੀਧਰ ਜੀ ਦੇ ਪਰਤੱਖ ਦਰਸ਼ਨ

ਕਿੰਗਰੀ ਬਜਾਇ ਜੋਤਿ-ਦੀਪਕ ਜਗਾਇ ਰਸ, ਪਿਰਮ ਰਸਾਇ *ਤੇਲ ਤੱਤ ਨਿਰਵਾਰ ਦੇ । ਪ੍ਰੇਮ ਤੱਤ ਰਤਿ ਰੱਤੀ ਨਾਮ ਦੀ ਜੁਗਤਿ ਬੱਤੀ, ਡਾਰ ਕੇ ਮਝਾਰ ਜੋਤਿ ਬਿਮਲ ਜਗਾਰ ਦੇ । ਪਿਰਮ ਰਹਸ ਪਾਇ ਦੇਹੁਰੀ ਦੀਵਟ ਵਿਚਿ, ਦੀਪਕ ਜਗਾਇ ਕੈ ਭਵਨ ਉਜਿਆਰਦੇ । ਬਿਸਮ ਉਦੋਤਿ ਜੋਤਿ ਰਸਕ ਪੁਜਾਰੀ ਹੋਇ, ਪੂਜਿ ਪੂਜਿ ਤੋਹਿ ਤੇਰੀ ਆਰਤੀ ਉਤਾਰਦੇ ।੧੧।
ਜਾਗਤ ਜੋਤੀਸ਼ ਰੂਪ ਤੇਰਾ ਪਰਤੱਖ ਕਰਿ, ਨਭ ਘੱਟ ਮਧਿ ਤੁਧ ਪ੍ਰਗਟ ਨਿਹਾਰੀਏ। ਕੁਰਸ਼ ਅਰਸ਼ ਛਿਤ ਫ਼ਰਸ਼ ਬਿਰਾਜਮਾਨ, ਪੇਖਿ ਪੇਖਿ ਸੁੰਦਰ ਸਰੂਪ ਨਮਸਕਾਰੀਏ। ਮੰਦ ਮੰਦ ਸੁਖ ਕੰਦ ਮੁਖ ਮੁਸਕਾਇ ਤੇਰਾ, ਰੀਝਿ ਰੀਝਿ ਤੰਨ ਮੰਨ ਘੁੰਮਿ ਘੁੰਮਿ ਵਾਰੀਏ। ਪੂਜਿ ਪੂਜਿ ਤੇਰੀ ਦਿੱਬ-ਜੋਤਿ-ਰੰਗ ਮੂਰਤੀ ਨੂੰ, ਭਾਵਨੀ ਸਹਿਤ ਤੇਰੀ ਆਰਤੀ ਉਤਾਰੀਏ ।੧੨।
ਪੁਸਤਕ 'ਦਰਸ਼ਨ ਝਲਕਾਂ' ਵਿਚੋਂ
*ਤੱਤ ਪਦਾਰਥ ਦਾ ਨਿਰਣਾ ਰੂਪ ਤੇਲ ਪਾ ਕੇ । ਅਕਾਸ਼ ਦੀ ਟਿੱਕੀ, ਸੂਰਜ ਨੂਰ ਅਰਸਾਂ ਕੁਰਸਾਂ ਵਿਚ । ਧਰਤੀ ।
← Back To GurmatKhajana