Krodh — ਕ੍ਰੋਧ

ਕ੍ਰੋਧ

ਪਹਿਲੇ ਆਗ ਲਗੇ ਮਨ ਆਪਣੇ ਪਿਛੇ ਅਵਰ ਜਲਾਏ। ਜੋ ਜੋ ਅਉਗੁਣ ਅੰਤਰ ਹੋਵੇ ਸੋ ਸੋ ਪਰਗਟ ਦਿਖਾਈ। ਵਿਖ ਤੇ ਅਧਿਕ ਕ੍ਰੋਧ ਹਤਿਆਰਾ ਐਸੇ ਬੁਧਿ ਸਮਝਾਈ। ਕ੍ਰੋਧ ਅਗਨ ਜਾਂ ਭੜਕੇ ਅੰਦਰ ਗਿਆਨ ਧਿਆਨ ਬਿਸਰਾਈ। ਕ੍ਰੋਧਵਾਨ ਪੰਡਿਤ ਭੀ ਮੂਰਖ ਕ੍ਰੋਧੀ ਤਪਾ ਕਸਾਈ। ਕ੍ਰੋਧੀ ਰਾਜਾ ਨਿਆਏ ਨ ਜਾਣੈ ਰਈਅਤ ਮੂਲ ਨ ਭਾਈ। ਕ੍ਰੋਧੀ ਜੁਗਤ ਨ ਜਾਣੈ ਬਿਰਥਾ ਦੇਹ ਦੁਖਾਈ।

ਕ੍ਰੋਧੀ ਭਗਤ ਨਾ ਸੋਭਾ ਪਾਵੇ ਪਚ ਪਚ ਜਨਮ ਗਵਾਈ। ਕ੍ਰੋਧੀ ਗੁਰ ਕੀ ਸਿਖਿਆ ਥੋਥੀ ਰੌਣਕ ਨਾ ਸੁਖ ਉਪਜਾਈ। ਕ੍ਰੋਧੀ ਬੇਟਾ ਬਾਪ ਨਾ ਭਾਵੇ ਕ੍ਰੋਧੀ ਸੁੱਤ ਨਾ ਮਾਈ। ਕ੍ਰੋਧੀ ਨਾਰਿ ਨਾ ਚਾਹੇ ਭਰਤਾ ਬੋਲ ਕੁਬੋਲ ਸੁਣਾਈ। ਕ੍ਰੋਧੀ ਰਿਦਾ ਤਪੈ ਨਿਸਿ ਬਾਸੁਰ ਜਿਉਂ ਚੁਲ੍ਹਾ ਤੜਫਾਈ।

ਆਪ ਦੁਖੈ ਅਵਰਾਂ ਦੁਖ ਦੇਵੈ ਜਿਹ ਘਟ ਕ੍ਰੋਧ ਸਮਾਈ। ਵਿਆਪਕ ਬ੍ਰਹਮ ਅਖੰਡ ਬਿਗਜੈ ਕ੍ਰੋਧੀ ਕੁਝੁ ਬੂਝ ਨ ਪਾਈ। ਕ੍ਰੋਧੀ ਸਿੱਖ ਨਾ ਗੁਰੂ ਮਨਿ ਭਾਵੇ ਸਿਖ ਨਾ ਮੂਲ ਕਮਾਈ। ਕਾਮਿ ਕ੍ਰੋਧਿ ਅੰਤਰਿ ਧਨੁ ਹਿਰੈ ਗੁਰੂ ਗਿਆਨੁ ਦਿੜਾਈ। ਕ੍ਰੋਧੀ ਸਰੀਰ ਸਦਾ ਰੋਗੀ ਰਹਿੰਦਾ ਅਰੋਗਤਾ ਦਾ ਸੁਖ ਨਾ ਉਪਜਾਈ।

ਕ੍ਰੋਧੀ ਟੀਚਰ ਨਾ ਸਟੂਡੈਂਟ ਭਾਵੇ ਫੋਕੀ ਆਕੜ ਫਿਰੇ ਦਿਖਾਈ। ਕ੍ਰੋਧੀ ਅਭਿਆਸੀ ਸਭ ਤੋਂ ਭੈੜਾ ਜੀਵਨ ਮੁਕਤੀ ਕਦੇ ਨਾ ਹੋਵੇ ਨਰਕਾਂ ਵਿੱਚ ਪੁਜਾਈ। ਜੇਕਰ ਤੂੰ ਰੱਬ ਨੂੰ ਪਾਉਣਾ ਕਿਸੇ ਦਾ ਕ੍ਰੋਧ ਨਾਲ ਰਿਦਾ ਨ ਦੁਖਾਈ। ਤਾਂ ਤੇ ਕ੍ਰੋਧ ਤਿਆਗੋ ਨਿਸ ਬਾਸਰ ਸ਼ਾਂਤ ਸਰੋਵਰ ਨਾਹੀਂ। ਬਿਨਾ ਵਿਚਾਰ ਨਾ ਧੀਰਜ ਆਵੇ ਬਾਰ ਬਾਰ ਸਮਝਾਈ। ਅਨੰਦ ਪ੍ਰੇਮ ਨਾਲ ਨਾਮੁ ਸਿਮਰੋ ਨਾਮੁ ਸਿਮਰੋ ਜੇ ਕ੍ਰੋਧ ਅਗਨ ਬੁਝਾਈ।

ਸਾਧੂ ਸਿੰਘ
← Back To Bapu Ji Articles